Friday, November 22, 2024
 

ਚੰਡੀਗੜ੍ਹ / ਮੋਹਾਲੀ

ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਰੇਡੀਓ ਜਾਕੀਜ ਲਈ ਵਰਕਸ਼ਾਪ ਦਾ ਆਯੋਜਨ

October 02, 2021 08:52 AM
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਆਗਾਮੀ ਵਿਧਾਨ ਸਭਾ ਚੋਣਾਂ, 2022 ਲਈ ਪੰਜਾਬ ਦੇ ਕੋਨੇ ਕੋਨੇ ਤੱਕ ਪਹੁੰਚ ਯਕੀਨੀ ਬਣਾਉਣ ਲਈ, ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਅੱਜ ਰੇਡੀਓ ਜਾਕੀਜ (RJ) ਲਈ ਇੱਕ ਵਰਕਸਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਰੇਡੀਓ ਜਾਕੀਜ ਨੂੰ ਚੋਣ ਪ੍ਰਕਿਰਿਆਵਾਂ ਨਾਲ ਜਾਣੂ ਕਰਵਾਉਣ ਲਈ ਆਯੋਜਿਤ ਕੀਤੀ ਗਈ ਸੀ ਤਾਂ ਜੋ ਉਹ ਆਪਣੇ ਸਰੋਤਿਆਂ ਤੱਕ ਵਿਆਪਕ ਅਤੇ ਸਹੀ ਜਾਣਕਾਰੀ ਪਹੁੰਚਾ ਸਕਣ।
ਆਲ ਇੰਡੀਆ ਰੇਡੀਓ ਅਤੇ ਵੱਖ -ਵੱਖ ਪ੍ਰਾਈਵੇਟ ਐਫਐਮ ਚੈਨਲਾਂ ਵਰਗੇ ਪ੍ਰਮੁੱਖ ਰੇਡੀਓ ਚੈਨਲਾਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਆਲ ਇੰਡੀਆ ਰੇਡੀਓ ਅਨਾਉਸਰਸ ਅਤੇ ਮਾਈ ਐਫਐਮ, ਬਿਗ ਐਫਐਮ, ਰੈਡ ਐਫਐਮ ਅਤੇ ਰੇਡੀਓ ਮਿਰਚੀ ਸਮੇਤ ਟ੍ਰਾਈਸਿਟੀ ਦੇ ਪ੍ਰਮੁੱਖ ਐਫਐਮ ਚੈਨਲਾਂ ਦੇ ਰੇਡੀਓ ਅਨਾਉਸਰਸ ਨੇ ਤਿੰਨ ਘੰਟਿਆਂ ਦੀ ਵਿਚਾਰ ਚਰਚਾ ਵਿੱਚ ਸ਼ਮੂਲੀਅਤ ਵੀ ਕੀਤੀ।
ਵਧੀਕ ਸੀਈਓ ਸ੍ਰੀਮਤੀ ਮਾਧਵੀ ਕਟਾਰੀਆ ਵੱਲੋਂ ਭਾਗੀਦਾਰਾਂ ਨੂੰ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸਨ (ਈਸੀਆਈ) ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਤਕਨੀਕ ‘ਤੇ ਵਿਸੇਸ ਧਿਆਨ ਦੇਣ, ਈਵੀਐਮਜ (ਇਲੈਕਟ੍ਰਾਨਿਕ ਵੋਟਿੰਗ ਮਸੀਨਾਂ) ਅਤੇ ਈਸੀਆਈ ਦੀਆਂ ਪਹਿਲਕਦਮੀਆਂ ਸਬੰਧੀ ਵੱਖ-ਵੱਖ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। 
ਰੇਡੀਓ ਜਾਕੀਜ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਕਟਾਰੀਆ ਨੇ ਕਿਹਾ ਕਿ ਚੋਣਾਂ ਅਤੇ ਲੋਕਤੰਤਰੀ ਸਿੱਖਿਆ ਲਈ ਵੋਟਰਾਂ ਨੂੰ ਚੋਣ ਪ੍ਰਣਾਲੀ ਨਾਲ ਜੋੜਨ ਵਾਸਤੇ ਰੇਡੀਓ ਸਭ ਤੋਂ ਮਹੱਤਵਪੂਰਨ ਮਾਧਿਅਮ ਹੈ। ਭਾਗੀਦਾਰਾਂ ਨੇ ਵੋਟਰ ਜਾਗਰੂਕਤਾ ਸਬੰਧੀ ਸੀਈਓ ਦਫ਼ਤਰ, ਪੰਜਾਬ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਵੀ ਦਿੱਤਾ।
 
 
ਸੀਈਓ ਦਫ਼ਤਰ ਪੰਜਾਬ ਵੱਲੋਂ ਮੁੱਖ ਹਿੱਸੇਦਾਰਾਂ ਦੇ ਨਾਲ ਕੀਤੀ ਪਹਿਲਕਦਮੀ ਨਾਲ ਵੋਟਰ ਜਾਗਰੂਕਤਾ ਫੈਲਾਉਣ ਵਿੱਚ ਰੇਡੀਓ ਦੀ ਸਹਿਯੋਗੀ ਭੂਮਿਕਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਗਈ ਕਿ ਕਿਵੇਂ ਰੇਡੀਓ ਸਟੇਸਨ ਪ੍ਰਭਾਵਸਾਲੀ ਅਤੇ ਆਕਰਸਕ ਢੰਗ ਨਾਲ ਵੋਟਰ ਸਿੱਖਿਆ ਦੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਆਲ ਇੰਡੀਆ ਰੇਡੀਓ, ਜਲੰਧਰ ਦੇ ਸੀਨੀਅਰ ਅਧਿਕਾਰੀਆਂ ਨੇ ਇੰਟਰਵਿਊ ਅਤੇ ਫੋਨ-ਇਨ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ ਜੋ ਹੋਰਨਾਂ ਸਟੇਸਨਾਂ ਤੋਂ ਪ੍ਰਸਾਰਿਤ ਕੀਤੇ ਜਾਣਗੇ। ਪ੍ਰਾਈਵੇਟ ਐਫਐਮ ਚੈਨਲਾਂ ਦੇ ਆਰ.ਜੇਜ ਨੇ ਆਪਣੇ ਪਲੇਟਫਾਰਮਾਂ ਰਾਹੀਂ ਸਿਸਟੇਮੈਟਿਕ ਵੋਟਰਸ ਐਂਜੂਕਸ਼ਨਸ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ (ਸਵੀਪ) ਪਹਿਲਕਦਮੀਆਂ ਜਿਵੇਂ ਕੁਇਜ, ਹੋਰ ਮੁਕਾਬਲੇ ਅਤੇ ਸੀਈਓ ਦਫ਼ਤਰ, ਪੰਜਾਬ ਦੇ ਸੋਸਲ ਮੀਡੀਆ ਚੈਨਲਾਂ ਨੂੰ ਉਤਸ਼ਾਹਿਤ ਕਰਨ ਦਾ ਭਰੋਸਾ ਦਿੱਤਾ।
ਵਰਕਸਾਪ ਵਿੱਚ ਰੇਡੀਓ ਚੈਨਲਾਂ ਦੇ ਨੁਮਾਇੰਦਿਆਂ ਦੀ ਪ੍ਰਭਾਵਸਾਲੀ ਅਤੇ ਉਤਸਾਹਜਨਕ ਭਾਗੀਦਾਰੀ ਵੇਖੀ ਗਈ। ਆਲ ਇੰਡੀਆ ਰੇਡੀਓ, ਚੰਡੀਗੜ ਦੇ ਸਹਾਇਕ ਨਿਰਦੇਸਕ (ਪ੍ਰੋਗਰਾਮ)  ਸ੍ਰੀ ਸੰਜੀਵ ਦੁਸਾਂਝ ਨੇ ਵਿਲੱਖਣ ਅਤੇ ਪ੍ਰਭਾਵਸਾਲੀ ਢੰਗ ਨਾਲ ਵੋਟਰ ਜਾਗਰੂਕਤਾ ਸੰਦੇਸਾਂ ਨੂੰ ਰਿਕਾਰਡ ਕਰਨ ਲਈ ਰੇਡੀਓ ਜੌਕੀਜ ਨਾਲ ਆਰ.ਜੇ. ਦਾ ਵਿਸ਼ੇਸ਼ ਸੈਸ਼ਨ ਕਰਵਾਇਆ।
 

Have something to say? Post your comment

Subscribe